ਉਠੋ ਨੌਜਵਾਨੋ! ਭਗਤ ਸਿੰਘ ਬੁਲਾ ਰਿਹਾ ਹੈ..

ਰਾਤ ਦੇ ਦੋ ਵਜੇ ਮੈਂ ਅੱਖਾਂ ਬੰਦ ਕਰਕੇ ਸੋਚ ਰਿਹਾ ਸਾਂ, ਭਗਤ ਸਿੰਘ ਦਾ ਜਨਮ ਦਿਨ ਆਉਣ ਵਾਲਾ ਹੈ। ਹਾਲੇ ਸੋਚ ਦੇ ਪੰਛੀ ਨੇ ਪਰ ਖੋਲੇ ਹੀ ਸਨ ਕਿ ਵਿਚਾਰਾਂ ਦੀ ਦੁਨੀਆ ਅੰਦਰ ਧੂੰਏ ਦੇ ਬੱਦਲਾਂ ਵਿਚੋਂ ਨਿਕਲ ਕੇ ਇਕ ਪਰਛਾਵਾਂ ਮੈਨੂੰ ਅਪਣੇ ਵੱਲ ਵੱਧਦਾ ਹੋਇਆ ਨਜ਼ਰ ਅਇਆ। ਇਸ ਰੂਹ ਦੇ ਮੱਥੇ ‘ਤੇ ਚਿੰਤਾਂ ਦੀਆਂ ਲਕੀਰਾਂ ਸਾਫ ਚਮਕ ਰਹੀਆਂ ਸਨ। ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦਾ, ਉਸਨੇ ਇਸ਼ਾਰਾ ਕਰਕੇ ਮੈਨੂੰ ਇਕ ਸੁਨੇਹਾ ਲਿਖਣ ਲਈ ਕਿਹਾ ਅਤੇ ਮੇਰੀ ਕਲਮ ਕਾਗਜ਼ ਤੇ ਦੌੜਣ ਲੱਗੀ, ਉਸਨੇ ਲਿਖਵਾਇਆ-



ਸਭ ਤੋਂ ਪਹਿਲਾਂ ਮੈਂ ਅਪਣੇ ਦੇਸ਼ ਦੇ ਨੇਤਾਵਾਂ, ਰਾਜਨੀਤਿਕ ਪਾਰਟੀਆਂ, ਜੱਥੇਬੰਦੀਆਂ ਅਤੇ ਪਤਵੰਤੇ ਸੱਜਣਾ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਇਸ ਵਾਰ ਚੌਂਕ ਵਿਚ ਲੱਗੇ ਮੇਰੇ ਅਤੇ ਮੇਰੇ ਸਾਥੀਆਂ ਦੇ ਬੁੱਤਾਂ ਦੇ ਗਲ਼ਾਂ ਹਾਰਾਂ ਦੇ ਢੇਰ ਨਾ ਪਾਉਣ, ਕਿਉਂ ਕਿ ਅੱਜ ਕਲ ਦੇਸ਼ ਦੀ ਫਿਜ਼ਾ ਕਾਫੀ ਘੁੱਟੀ ਘੁੱਟੀ ਮਹਿਸੂਸ ਹੋ ਰਹੀ ਹੈ। ਤੁਸੀ ਵੀ ਹਾਰਾਂ ਦਾ ਪਹਾੜ ਖੜਾ ਕਰ ਕੇ ਸਾਡਾ ਸਾਹ ਲੈਣਾ ਔਖਾ ਕਰ ਦਿੰਦੇ ਹੋ। ਵੈਸੇ ਵੀ ਦੋਬਾਰਾ 23 ਮਾਰਚ ਨੂੰ ਹੀ ਤੁਸੀ ਸਾਡਾ ਹਾਲ ਪੁੱਛਣ ਆਓਗੇ, ਉਦੋਂ ਤੱਕ ਇਨ੍ਹਾਂ ਹਾਰਾਂ ਦੇ ਮੁਰਝਾਏ ਫੁੱਲਾਂ ਦੇ ਢੇਰ ਨੇ ਸਾਡਾ ਦਮ ਘੋਟੀ ਰੱਖਣਾ ਹੈ। ਇਸ ਤੋਂ ਬਾਅਦ ਮੈਂ ਮਾਫੀ ਮੰਗਣਾ ਚਾਹੁੰਦਾ ਹਾਂ, ਦੇਸ਼ ਦੇ ਆਮ ਲੋਕਾਂ ਤੋਂ ਜਿਨ੍ਹਾਂ ਨੂੰ ਅਸੀ ਬੇਗਾਨਿਆਂ ਦੀ ਗੁਲਾਮੀ ਤੋਂ ਛੁਡਾ ਕੇ ਆਪਣਿਆਂ ਦੇ ਗੁਲਾਮ ਬਣਾ ਦਿੱਤਾ। ਬਸ ਅਸੀ ਇਨ੍ਹਾਂ ਹੀ ਕਰ ਸਕੇ ਕਿ ਤੁਸੀ ਆਪਣੀ ਤਕਦੀਰ ਦੇ ਮਾਲਕਾਂ ਨੂੰ ਵੋਟਾਂ ਰਾਹੀਂ ਖੁਦ ਚੁਣ ਸਕੋ।
ਉਹ ਹਮੇਸ਼ਾ ਵਾਂਗ ਆਪਣੇ ਰੋਹ ਭਰੇ ਅੰਦਾਜ਼ ਵਿਚ ਬੋਲ ਰਿਹਾ ਸੀ। ਫਿਰ ਉਹ ਆਪਣੀ ਚਿੰਤਾ ਦਾ ਅਸਲ ਕਾਰਨ ਦੱਸਣ ਲੱਗਿਆ। ਬੋਲਿਆ, ਮੈਂ ਦੇਸ਼ ਦੀ ਇਸ ਦਸ਼ਾ ਬਾਰੇ ਜਾਨਣ ਲਈ ਸੰਸਦ ਭਵਨ ਗਿਆ, ਪਰ ਉੱਥੇ ਕੋਈ ਨਹੀਂ ਸੀ। ਅਚਾਨਕ ਮੇਰੀ ਨਜ਼ਰ ਉੱਥੇ ਰੱਖੀ ਹੋਈ ਇਕ ਫਾਈਲ ਉੱਤੇ ਪਈ। ਫਾਈਲ ਦਾ ਇਕ-ਇਕ ਪੰਨਾ ਪੜ੍ਹਦਿਆਂ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਇਨ੍ਹਾਂ 65 ਸਾਲਾਂ ਵਿਚ ਹੋਏ ਘੋਟਾਲਿਆਂ, ਦੰਗਿਆਂ ਅਤੇ ਚਿੱਟੇ ਕੱਪੜਿਆਂ ਵਾਲਿਆਂ ਦੇ ਚਿਹਰਿਆਂ ਉੱਤੇ ਕਾਲੇ ਧੱਬੇ ਲਾਉਂਦੀਆਂ ਕਾਨੂੰਨ ਦੀਆਂ ਧਾਰਾਵਾਂ ਦੀ ਲੰਬੀ ਸੂਚੀ ਦੇਖ ਕੇ ਮੇਰੇ ਹੋਸ਼ ਉੱਡ ਗਏ। ਇਕ ਵਾਰ ਤਾਂ ਮੈਨੂੰ ਲੱਗਿਆ ਕਿ ਮੈਂ ਬੁਰੀ ਤਰ੍ਹਾਂ ਟੁੱਟ ਗਿਆ ਹਾਂ। ਮੈਂ ਸੋਚਿਆ ਕਿ ਮੈਂ ਉਨ੍ਹਾਂ ਸਭ ਦਾ ਗੁਨਾਹਗਾਰ ਹਾਂ, ਜੋ ਮੇਰੇ ਕਹਿਣ ਤੇ ਹੱਸਦੇ ਹੋਏ ਫਾਂਸੀ ਦਾ ਰੱਸਾ ਚੁੰਮ ਗਏ, ਸੀਨੇ ਉੱਤੇ ਗੋਲੀਆਂ ਝੱਲ ਗਏ। ਮੈਨੂੰ ਲੱਗਿਆ ਕਿ ਸਾਡੀ ਕੁਰਬਾਨੀ ਬੇਅਰਥ ਚਲੀ ਗਈ। ਪਰੰਤੂ ਇਕ ਵਾਰ ਫੇਰ ਮੇਰਾ ਆਜ਼ਾਦੀ ਦੀ ਜੰਗ ਲੜਨ ਦਾ ਜਜ਼ਬਾ ਜਾਗ ਉਠਿਆ। ਭਾਵੇਂ ਫਾਂਸੀ ਦੇ ਤਖਤੇ ਤੇ ਫੇਰ ਚੜ੍ਹਨਾ ਪਵੇ। ਇਹੀ ਸੋਚ ਕੇ ਮੈਂ ਬਾਜ਼ਾਰ ਵਿਚ ਖੜ੍ਹਾ ਹੋ ਕੇ ਨਾਅਰਾ ਮਾਰਿਆ... ਇੰਨਕਲਾਬ ਜਿੰਦਾਬਾਦ!!!, ਪਰ ਕਿਤੇ ਵੀ ਮੈਨੂੰ ਨੌਜਵਾਨਾਂ ਦਾ ਉਹ ਟੋਲਾ ਆਉਂਦਾ ਨਜ਼ਰ ਨਾ ਆਇਆ, ਜਿਹੜਾ ਪਹਿਲਾਂ ਮੇਰੀ ਇਕ ਆਵਾਜ਼ ਤੇ ਹੱਥਾਂ ਦੀਆਂ ਮੁੱਠੀਆਂ ਮੀਚ, ਜਾਨ ਤਲੀ ਤੇ ਟਿਕਾ, ਪਹਾੜਾਂ ਨਾਲ ਵੀ ਮੱਥਾ ਲਾਉਣ ਲਈ ਤਿਆਰ ਹੋ ਜਾਂਦਾ ਸੀ।
ਮੈਂ ਇਕ ਵਾਰ ਫੇਰ ਸੋਚਾਂ ਵਿਚ ਡੁੱਬ ਗਿਆ। ਕਿੱਥੇ ਗਏ ਮੇਰੇ ਦੇਸ਼ ਦੇ ਉਹ ਨੌਜਵਾਨ। ਮੈਂ ਘਰ-ਘਰ ਜਾ ਕੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਬੇਰੁਜ਼ਗਾਰੀ ਤੋਂ ਹਾਰੇ ਮੇਰੇ ਦੇਸ਼ ਦੇ ਨੌਜਵਾਨ ਕਦੋਂ ਨਸ਼ੇ ਦੇ ਗ਼ੁਲਾਮ ਹੋ ਗਏ? ਮੇਰੇ ਵਤਨ ਦੇ ਹਾਲਾਤ ਕੀ ਬਣ ਗਏ? ਮੈਨੂੰ ਪਤਾ ਵੀ ਨਹੀਂ ਲੱਗਿਆ। ਥੱਕ ਹਾਰ ਕੇ ਮੈਂ ਵਾਪਸ ਮੁੜਨ ਹੀ ਵਾਲਾ ਸਾਂ ਕਿ ਮੇਰੀ ਨਜ਼ਰ ਤੇਰੇ ਕਮਰੇ ਦੀ ਦੀਵਾਰ ਤੇ ਲੱਗੀ ਮੇਰੀ ਤਸਵੀਰ ਤੇ ਪਈ। ਮੈਂ ਸਮਝ ਗਿਆ ਇੱਥੇ ਇਕ ਵਾਰ ਫੇਰ ਮੇਰੀ ਜ਼ਰੂਰਤ ਹੈ। ਮੈਂ ਫੈਸਲਾ ਕਰ ਲਿਆ ਕਿ ਮੈਂ ਜਗਾਵਾਂਗਾ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਅਤੇ ਇਨ੍ਹਾਂ ਤੋਂ ਪ੍ਰਣ ਲਵਾਂਗਾ ਕਿ ਤੁਸੀ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਸੌਣਾ, ਜਿੰਨੀ ਦੇਰ ਤੱਕ ਤੁਸੀ ਦੇਸ਼ ਨੂੰ ਗਰੀਬੀ, ਭੁੱਖਮਰੀ, ਭ੍ਰਿਸ਼ਟਾਚਾਰ ਅਤੇ ਗੰਦੀ ਸਿਆਸਤ ਤੋਂ ਆਜ਼ਾਦ ਨਹੀਂ ਕਰਵਾ ਦਿੰਦੇ। ਬਸ ਇਸੇ ਇਰਾਦੇ ਨਾਲ ਮੈਂ ਨਿਕਲ ਪਿਆ ਹਾਂ ਸਭ ਨੂੰ ਜਗਾਉਣ। ਤੂੰ ਵੀ ਕਹਿ ਇਨ੍ਹਾਂ ਸਾਰਿਆਂ ਨੂੰ, ਉੱਠੋ! ਨੌਜਵਾਨੋ ਉੱਠੋ, ਭਗਤ ਸਿੰਘ ਬੁਲਾ ਰਿਹਾ ਹੈ! ਉੱਠੋ! ਉੱਠੋ!! ਉੱਠੋ!!!... ਦੂਰ ਜਾਂਦਾ ਹੋਇਆ ਉਹ ਕਹਿੰਦਾ ਰਿਹਾ ਤੇ ਫਿਰ ਹੌਲੀ ਹੌਲੀ ਅੱਖਾਂ ਤੋਂ ਉਹਲੇ ਹੋ ਗਿਆ।
-ਦੀਪ ਜਗਦੀਪ ਸਿੰਘ

Deep Jagdeep Singh

Deep Jagdeep Singh a is Poet, Columnist, Screen Writer, Lyricist and Film Critic. He writes in Punjabi, English and Hindi Google

0 comments:

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।