ਇਕ ਪਾਠਕ
ਕਲ ਕਲ ਕਰਦੀ ਨਦੀ ਜਿਹਾ
ਮਿੱਠਾ ਸੁਰ
ਕਹਾਣੀ ਦੀ ਸਿੱਖਿਆਦਾਇਕ ਧੁਨ
ਨਾਵਲ ਦਾ ਜਿੰਦਗੀ ਜਿਹਾ
ਵਿਸ਼ਾਲ ਕੈਨਵਸ
ਤੇ ਗ਼ਜ਼ਲ ਦੀਆਂ ਰੁਮਾਨੀ ਗੱਲਾਂ
ਗੁਆਚ ਕੇ ਰਹਿ ਗਏ ਨੇ
ਕੈਮਿਸਟਰੀ ਦੇ ਰਸਾਇਣਕ ਪ੍ਰ੍ਯੋਗਾਂ
ਫਿਜ਼ਿਕਸ ਦੇ ਗੂਰੁਤਾ ਆਕਰਸ਼ਣ ਨਿਯਮਾਂ
ਤੇ ਬਾਇਓਲਾਜੀ ਵਿਚਲੇ ਨਾੜੀ ਤੰਤਰ
ਦੇ ਜਾਲ ਵਿਚ
ਸਿਲੇਬਸ ਦੀਆਂ ਕਿਤਾਬਾਂ ਦਾ
ਬੋਝ ਏਨਾ ਹੈ ਕਿ ਹੁਣ ਮੈਥੋਂ
ਨਾਨਕ ਸਿੰਘ
ਅਮ੍ਰਿਤਾ ਪ੍ਰੀਤਮ
ਤੇ ਸ਼ਿਵ ਕੁਮਾਰ ਬਟਾਵਲੀ ਦੀਆਂ
ਪੋਥੀਆਂ ਦਾ ਭਾਰ
ਨਹੀਂ ਚੁੱਕਿਆ ਜਾਂਦਾ
ਸੱਚ ਦੱਸਾਂ ਤਾਂ ਮੈਨੂੰ
ਇਨ੍ਹਾਂ ਚ ਕੋਈ ਰੁਚੀ ਵੀ ਨਹੀਂ
ਕਿਉਂ ਕਿ ਮੈਂ ਤਾਂ ਕਦੇ
ਪਰੀ ਕਹਾਣੀਆਂ ਵੀ ਨਹੀਂ ਸੁਣੀਆਂ
ਮੇਰੀ ਗਰੈਨੀ ਤਾਂ ਬਿਰਧ ਆਸ਼ਰਮ ਰਹਿੰਦੀ ਹੈ
ਤੇ ਮੇਰੇ ਡੈਡ ਨੇ ਵੀ ਕਦੇ
ਕਵਿਤਾ, ਕਹਾਣੀ, ਗੀਤ, ਨਾਵਲ, ਗਜ਼ਲ
ਬਾਰੇ ਮੈਨੂੰ ਕੁਝ ਨਹੀਂ ਦਸਿੱਆ
ਉਹ ਬਿਜ਼ੀ ਨੇ
ਮੈਂ ਤਾਂ ਅਖਬਾਰ ਚ ਇਸ਼ਤਿਹਾਰ ਪੜ੍ਹ ਕੇ
ਆਇਆਂ ਸਾਂ ਕਿਤਾਬਾਂ ਦਾ ਮੇਲਾ ਵੇਖਣ
ਭਾਲ ਚ ਸਾਇੰਸ ਦੀਆਂ ਕਿਤਾਬਾਂ ਦੀ
ਹਾਂ ਕੁਝ ਹੋਰ ਕਿਤਾਬਾਂ ਵੀ
ਚੰਗੀਆਂ ਤਾਂ ਲੱਗੀਆਂ ਨੇ ਮੈਨੂੰ
ਪਰ ਕੀ ਕਰਾਂ ਇਮਤਿਹਾਨਾਂ ਦੇ ਦਿਨ ਨੇ
ਮੇਲੇ ਵਾਲੇ ਅੰਕਲ
ਗਰਮੀਆਂ ਦਿਆਂ ਛੁੱਟੀਆਂ ਚ
ਫੇਰ ਆਉਣਾ
In an attempt to explain the status of reading in today's modern world, the poem also various others aspects like that of old-age homes, busy mechanised schedule in modern day world, insensitivity towards literature etc.
ReplyDeleteਇਹ ਕਵਿਤਾ ਆਪਣੇ ਆਪ ਵਿੱਚ ਇਕ ਸੰਪੂਰਨ ਕਹਾਣੀ ਹੈ, ਤੇ ਇਹ ਕਹਾਣੀ ਹੈ ਅਜੋਕੇ ਮਨੁੱਖ ਦੀ ਤਰਾਸਦੀ ਦੀ | ਰੱਬ ਕਰੇ ਇਹ ਦਿਨ ਜਲਦੀ ਬਦਲ ਜਾਣ!!!