ਯਾਰ ਪਿਆਰੇ!
ਅੱਜ ਬੜੀ ਦੇਰ ਬਾਅਦ ਖ਼ਾਨਾਬਦੋਸ਼ੀ 'ਤੇ ਆਇਆ ਹਾਂ। ਲੁਧਿਆਣਾ ਚੇਤੇ ਆ ਰਿਹੈ...ਤਿੰਨ ਸਾਲ ਹੋ ਗਏ ਦਿੱਲੀ ਆਏ। ਕਦੇ ਲੁਧਿਆਣੇ ਦੀ ਏਨੀ ਯਾਦ ਨਹੀਂ ਆਈ। ਅੱਜ ਪਤਾ ਨਹੀਂ ਕਿਉਂ ਪੰਜਾਬੀ ਭਵਨ ਦੇ ਖੁੱਲੇ ਵਿਹੜੇ ਵਿਚ ਬਿਤਾਏ ਪਲ ਚੇਤੇ ਆ ਰਹੇ ਨੇ ਤੇ ਉਸੇ ਵਿਹੜੇ ਵਿਚ ਮਿਲਣ ਵਾਲੇ ਯਾਰ ਪਿਆਰੇ ਵੀ ਚੇਤੇ ਆ ਰਹੇ ਨੇ। ਜਿਨ੍ਹਾਂ ਨੂੰ ਮੈਂ ਆਪਣੇ ਦੋਸਤ ਕਹਿ ਰਿਹਾ ਹਾਂ, ਇਹ ਸਾਰੇ ਹੀ ਉਮਰ ਤੇ ਤਜਰਬੇ ਵਿਚ ਮੇਰੇ ਤੋਂ ਕਈ ਸਾਲ ਵੱਡੇ ਨੇ ਤੇ ਇਹ ਵੀ ਨਹੀਂ ਜਾਣਦਾ ਕਿ ਉਹ ਮੈਨੂੰ ਆਪਣਾ ਦੋਸਤ ਮੰਨਦੇ ਨੇ ਜਾਂ ਹੋਰ ਕੁਝ, ਪਰ ਉਹ ਸਾਰੇ ਮੈਨੂੰ ਦੋਸਤ ਹੀ ਲੱਗਦੇ ਨੇ... ਕਿਉਂ ਕਿ ਇਨ੍ਹਾਂ ਨੇ ਬੜੀ ਵਾਰ ਬਿਨ੍ਹਾਂ ਕਿਸੇ ਸ਼ਿਕਾਇਤ ਦੇ ਮੈਨੂੰ ਝੱਲਿਆ, ਮੇਰੀਆਂ ਬੇ-ਸਿਰ ਪੈਰ ਦੀਆਂ ਗੱਲਾਂ ਅਤੇ ਬਹਿਸਾਂ ਵਿਚ ਘੰਟਿਆਬੱਧੀ ਆਪਣਾ ਸਿਰ ਅਤੇ ਵਕਤ ਖਪਾਇਆ ਤੇ ਮੇਰੀ ਪਿਆਸੀ ਰੂਹ ਨੂੰ ਆਪਣੇ ਤਜਰਬੇ, ਮੁਹੱਬਤ, ਆਪਣੱਤ ਦੇ ਸਾਗਰ ਦੀਆਂ ਅਥਾਹ ਬੂੰਦਾ ਨਾਲ ਸਰਸ਼ਾਰ ਕੀਤਾ। ਔਖੇ ਪੈਂਡਿਆਂ 'ਤੇ ਤੁਰਨ ਲੱਗਿਆਂ ਖਬਰਦਾਰ ਵੀ ਕੀਤਾ ਤੇ ਉਤਸ਼ਾਹਤ ਵੀ...ਕਮੀਆਂ ਵੀ ਦੱਸੀਆਂ ਅਤੇ ਗੁਣ ਵੀ...ਉਨ੍ਹਾਂ ਸਭ ਨੂੰ ਯਾਦ ਕਰਦਿਆਂ ਬੱਸ ਇਹੀ ਕਹਿ ਸਕਦਾਂ...
.png)
